
“ਦਵਾਈਆਂ ਲਈ ਮਾਰਗਦਰਸ਼ਨ ਅਤੇ ਐਂਟੀਬਾਇਓਟਿਕਸ ਲਈ ਡਾਕਟਰ ਦੀ ਲੋੜ ਹੈ।”
ਐਂਟੀਬਾਇਓਟਿਕਸ ਅਜਿਹੀਆਂ ਦਵਾਈਆਂ ਨਹੀਂ ਹਨ ਜਿਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਲੈ ਲਿਆ ਜਾਵੇ। ਇਨ੍ਹਾਂ ਦੀ ਵਰਤੋਂ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ। ਅੱਜਕੱਲ੍ਹ ਲੋਕ ਇਹ ਮੰਨਣ ਲੱਗ ਪਏ ਹਨ ਕਿ ਬੱਸ ਇੱਕ ਗੋਲੀ ਲੈ ਲਓ, ਹਰ ਤਕਲੀਫ਼ ਦੂਰ ਹੋ ਜਾਵੇਗੀ। ਇਹੀ ਕਾਰਨ ਹੈ ਕਿ ਬਿਮਾਰੀਆਂ ਅਤੇ ਲਾਗਾਂ ਇਨ੍ਹਾਂ ਐਂਟੀਬਾਇਓਟਿਕ ਦਵਾਈਆਂ ’ਤੇ ਭਾਰੀ ਪੈ ਰਹੀਆਂ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੀ ਮਰਜ਼ੀ ਨਾਲ ਦਵਾਈਆਂ ਦੀ ਵਰਤੋਂ ਕਰਨ ਤੋਂ ਬਚੋ। ਐਂਟੀਬਾਇਓਟਿਕ ਦਵਾਈਆਂ ਦੇ ਮਾਮਲੇ ਵਿੱਚ ਤਾਂ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮੈਂ ਤਾਂ ਇਹੀ ਕਹਾਂਗਾ — ਦਵਾਈਆਂ ਲਈ ਮਾਰਗਦਰਸ਼ਨ ਅਤੇ ਐਂਟੀਬਾਇਓਟਿਕਸ ਲਈ ਡਾਕਟਰ ਦੀ ਲੋੜ ਹੈ। ਇਹ ਆਦਤ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।













































